Music Video

Music Video

Credits

PERFORMING ARTISTS
Arjan Dhillon
Arjan Dhillon
Performer
COMPOSITION & LYRICS
Arjan Dhillon
Arjan Dhillon
Songwriter
MXRCI
MXRCI
Arranger
PRODUCTION & ENGINEERING
MXRCI
MXRCI
Producer

Lyrics

Mxrci
ਹੋ, ਮੇਰੂ ਭੇਜ ਕੋਈ ਕਾਸਦ ਰੁੱਕਾ
ਪੂਰੀਏ ਤਖ਼ਤ, ਖ਼ੂਨ ਦਾ ਭੁੱਖਾ
ਵੇ, ਪਿੰਡੀ ਵਲ਼ ਲਈ ਆਣ ਵਹੀਰਾਂ
ਕਿੱਥੇ ਰਹਿ ਗਿਆ ਤੇਰਾ ਵੀਰਾ?
ਹੋ, ਬੈਠਾ ਕਿਓਂ ਹੋਣੀ ਨੂੰ ਭੁੱਲਾ?
ਮਦਦ ਲੈਣ ਗਿਆ ਸੀ ਦੁੱਲਾ
ਵੇ, ਲਿਆ ਮੋੜ ਨਾਨਕਿਓਂ ਜਾ ਕੇ
ਕੀਤਾ ਕੰਮ ਜਵਾਕਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਖੜਕਾ ਸੁਣਦਾ ਟਾਪਾਂ ਦਾ
(ਆਉਂਦੀਆਂ ਫ਼ੌਜਾਂ ਚੜ੍ਹੀਆਂ)
(ਵੇ, ਖੜਕਾ ਸੁਣਦਾ ਟਾਪਾਂ ਦਾ)
(ਖੜਕਾ ਸੁਣਦਾ ਟਾਪਾਂ ਦਾ)
ਹੋ, ਤਾਜਾਂ ਤੋਂ ਵੀ ਗਏ ਨਾ ਥੰਮੇਂ
ਵੇ, ਤੁਸੀਂ Sandalbar ਦੇ ਜੰਮੇਂ
ਪੱਟੀਓਂ ਚੜ੍ਹ ਗਈ ਸਿਖ਼ਰ ਜਵਾਨੀ
ਕੁੱਖਾਂ ਦੀ ਕਰਵਾਉਂਦੇ ਹਾਨੀ
ਹਾਏ ਵੇ, ਓਹ ਤਾਂ ਨਿੱਤ ਨਿਖਾਹੀ
ਜਿਹੜੇ ਘੇਰਾ ਪਾਉਣ ਸਿਪਾਹੀ
ਤੁਸੀਂ ਤਾਂ ਮਿੱਟੀ ਖ਼ਾਤਰ ਲੜਨਾ
ਮੋੜੋ ਮੁੱਲ ਖ਼ੁਰਾਕਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਖੜਕਾ ਸੁਣਦਾ ਟਾਪਾਂ ਦਾ
(ਆਉਂਦੀਆਂ ਫ਼ੌਜਾਂ ਚੜ੍ਹੀਆਂ)
(ਵੇ, ਖੜਕਾ ਸੁਣਦਾ ਟਾਪਾਂ ਦਾ)
(ਖੜਕਾ ਸੁਣਦਾ ਟਾਪਾਂ ਦਾ)
ਹੋ, ਲੁੱਟੇ ਸੁਹਾਗ, ਵੇ ਕਾਹਦੀਆਂ ਗੱਲਾਂ?
ਟੰਗੀਆਂ ਲਾਸ਼ਾਂ ਭਰ-ਭਰ ਖੱਲਾਂ
ਹਾਏ, ਪਿਓ ਫ਼ਰੀਦ ਤੇ ਬਿਜਲੀ ਦਾਦਾ
ਭਾਜੀਆਂ ਮੋੜੋ, ਕਰਦੋ ਵਾਧਾ
ਪਾ ਦਿਓ ਮੋਛੇ, ਮੇਰੀ ਮੰਨੋਂ
ਅੜ ਤੁਸੀਂ ਅਕਬਰੇ ਜਿਹੇ ਦੀ ਭੰਨੋਂ
ਵੈਰੀ ਘਰਤ ਕੇ ਆ ਗਏ ਪੁੱਤਰੋ
ਹੋ, ਰਾਰੇ ਰੋਕਦੇ ਰਾਕਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਖੜਕਾ ਸੁਣਦਾ ਟਾਪਾਂ ਦਾ
(ਆਉਂਦੀਆਂ ਫ਼ੌਜਾਂ ਚੜ੍ਹੀਆਂ)
(ਵੇ, ਖੜਕਾ ਸੁਣਦਾ ਟਾਪਾਂ ਦਾ)
(ਖੜਕਾ ਸੁਣਦਾ ਟਾਪਾਂ ਦਾ)
ਹੋ, ਵੈਰ ਨਿਭਾਉਣੇ ਵਣਜ ਕਸੂਤਾ
ਵੇ, ਸੁਣ ਨਸਲ ਦਿਆ ਰਾਜਪੂਤਾ
ਮਾਂ ਤੇਰੀ ਲੱਭਦੀ, ਖੜ੍ਹੀ ਉਡੀਕੇ
ਕਾਫ਼ਿਰ ਤੁਰਕ, ਬਨੇਵੇਂ ਨੀਤੇ
ਹਾਏ, ਤੁਸੀਂ ਜਿਓਣਾ ਏ ਕਿ ਮਰਨਾ?
ਪਰ ਅੱਜ ਲੁੱਕ-ਲੁੱਕ ਕੇ ਨਹੀਂ ਸਰਨਾ
ਕਲਮਾਂ ਵਾਲ਼ੇ ਲਿਖਣਗੇ ਆਪੇ ਹੀ
Arjan'ਆਂ ਸਾਰ ਹਲਾਤਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਆਉਂਦੀਆਂ ਫ਼ੌਜਾਂ ਚੜ੍ਹੀਆਂ
ਵੇ, ਖੜਕਾ ਸੁਣਦਾ ਟਾਪਾਂ ਦਾ
ਖੜਕਾ ਸੁਣਦਾ ਟਾਪਾਂ ਦਾ
(ਆਉਂਦੀਆਂ ਫ਼ੌਜਾਂ ਚੜ੍ਹੀਆਂ)
(ਵੇ, ਖੜਕਾ ਸੁਣਦਾ ਟਾਪਾਂ ਦਾ)
(ਖੜਕਾ ਸੁਣਦਾ ਟਾਪਾਂ ਦਾ)
Written by: Arjan Dhillon, Wassan Lakshay
instagramSharePathic_arrow_out

Loading...