Credits

PERFORMING ARTISTS
Maninder Buttar
Maninder Buttar
Performer
Ammy Virk
Ammy Virk
Performer
Baghdadi Music
Baghdadi Music
Performer
COMPOSITION & LYRICS
Maninder Buttar
Maninder Buttar
Songwriter

Lyrics

Trip got the rhythm
ਛੋਟੀ-ਛੋਟੀ ਗੱਲਾਂ 'ਤੇ ਕਿਉਂ ਲੜਦੀ, ਰਕਾਨੇ ਨੀ?
ਸਿੱਧੀ-ਸਿੱਧੀ ਗੱਲ ਕਹੀਏ ਕੋਈ ਵੀ ਬਹਾਨੇ ਨੀ
ਪਾਣੀ ਦੀ ਤੂੰ ਗੱਲ ਛੱਡ, Coke ਵੀ ਪਿਆ ਦਈਏ ਨੀ
ਥੱਲੇ ਗੱਡੀ LC ਐ, ਗੇੜਾ ਵੀ ਲਵਾ ਦਈਏ ਨੀ
ਖੱਬੀ seat ਉੱਤੇ ਪਹਿਲੀ ਤੂੰ ਕੁੜੇ ਬੈਠੀ ਐ ਨੀ
ਗੋਰਾ-ਗੋਰਾ ਰੰਗ ਜਿਵੇਂ ਰੂੰ ਕੁੜੇ ਬੈਠੀ ਐ ਨੀ
ਤਿੱਖਾ-ਤਿੱਖਾ ਨੱਕ ਤੇਰਾ, ਨੀਲਾ ਰੰਗ ਅੱਖਾਂ ਦਾ ਨੀ
ਲੰਬੀ-ਲੰਬੀ ਧੌਣ ਉੱਤੇ ਹਾਰ ਨੌ ਲੱਖਾਂ ਦਾ ਨੀ
ਖੁਸ਼ਬੂ ਤੇਰੇ 'ਚੋਂ ਆਵੇ ਖੁਸ਼ਬੂ ਇਲਾਚੀ ਦੀ ਨੀ
ਮੈਂ ਲੁਧਿਆਣੇ ਤੋਂ ਆਂ, ਤੂੰ ਆਂ ਕਰਾਚੀ ਦੀ ਨੀ
ਤੇਰਾ birthday Dubai ਮਨਾਵਾਂਗੇ
ਸ਼ੇਖਾਂ ਤੋਂ ਭੰਗੜਾ ਪਵਾਵਾਂਗੇ, ਤੂੰ ਕਿਉਂ ਰੁੱਸ-ਰੁੱਸ ਬਹਿੰਦੀ?
"ਮੈਨੂੰ soda water ਲੈਦੇ ਵੇ," ਰੋਜ ਬਾਲਮਾ ਕਹਿੰਦੀ (ਆਏ-ਹਾਏ!)
"ਮੈਨੂੰ soda water ਲੈਦੇ ਵੇ," ਰੋਜ ਬਾਲਮਾ ਕਹਿੰਦੀ
("ਮੈਨੂੰ soda water ਲੈਦੇ ਵੇ," ਰੋ...) Baghdadi कहाँ है?
ਛੱਡ soda, ਆਜਾ, ਮੈਂ ਪਿਆਵਾਂ ਤੈਨੂੰ vodka
Drake ਤੇ ਮੈਂ ਪਾਈਏ same ਪੈਰੀ NOCTA
ਹਰ ਵੇਲੇ ਅੱਖ ਰਹਿੰਦੀ ਬਾਜ ਵਾਂਗੂ active
ਗੱਡ ਦਵਾਂ ਧਰਤੀ 'ਚ ਬੋਲੇ ਜੋ ਵੀ negative
ਓ, ਜੱਟ ਕਿਹੜੀ ਸ਼ੈ ਤੈਨੂੰ ਸਮਝ ਨਾ ਆਈ?
ਪੂਰਾ ਆਂਡ ਤੇ ਗਵਾਂਡ ਜੱਟ ਫਿਰਦਾ ਮਚਾਈ
ਕਿੰਨੇ ਯਾਰ, ਕਿੰਨੇ ਵੈਰੀ ਮੇਰੇ, ਕਿਸੇ ਤੋਂ ਨਹੀਂ ਪਰਦਾ
ਜਹਾਜ ਵਿੱਚੋਂ ਉੱਤਰਾਂ ਤਾਂ Phantom 'ਚ ਚੜ੍ਹਜਾਂ
ਤੂੰ ਤੇ ਤੇਰੀ ਸਖੀਆਂ ਦੀ ਅੱਖੀਆਂ 'ਚ ਰੜ੍ਹਕੇ
ਨਾਲ ਖੜ੍ਹਾ ਮੇਰੇ ਤੇਰੇ ਦਿਲ 'ਚ ਜੋ ਧੜਕੇ
ਨਿੱਤ ਹੀ ਸ਼ਿੰਗਾਰ ਕੇ ਤੂੰ ਰਾਹ ਫਿਰੇ ਲੱਭਦੀ
ਸੁਰਮੇ ਦੀ ਧਾਰੀ ਅੱਖੀਆਂ ਦੇ ਵਿੱਚ ਭਰ ਕੇ
ਓ, ਤੈਨੂੰ ਭਾਰੀ ਨਾ ਕਿਤੇ ਪੈ ਜਾਏ
ਲਾਉਣੀ ਸਾਡੇ ਨਾਂ ਦੀ ਮਹਿੰਦੀ (ਆਏ-ਹਾਏ!)
"ਮੈਨੂੰ soda water ਲੈਦੇ ਵੇ," ਰੋਜ ਬਾਲਮਾ ਕਹਿੰਦੀ (ਆਏ-ਹਾਏ!)
"ਮੈਨੂੰ soda water ਲੈਦੇ ਵੇ," ਰੋਜ ਬਾਲਮਾ ਕਹਿੰਦੀ
("ਮੈਨੂੰ soda water ਲੈਦੇ ਵੇ," ਰੋ...)
ਹੋ, ਵੱਖ ਚੱਲੇ ਜੱਟ ਕੁੜੇ ਗਿੱਦੜਾਂ ਦੀ ਦੌੜ ਤੋਂ
ਵੱਡੇ ਜਿਗਰੇ ਆਂ, ਕੁੜੇ, ਵੱਡ ਕੇ ਲਹੌਰ ਤੋਂ
ਤੇਰੇ ਲਈ ਆਂ ਸਾਧ, ਕੁੜੇ, ਦੁਨੀਆ ਲਈ ਮਾੜਾ ਮੈਂ
ਜਿੰਨੇ ਤੇਰੇ ਪਿੱਛੇ, ਕੰਨ ਫ਼ੜ ਕੇ ਸੁਧਾਰਾਂ ਮੈਂ
ਖਰਚੇ ਜੋ ਦਿਨ ਵਾਲ਼ੇ, ਰਾਤ ਨੂੰ ਆਂ ਗਿਣੀਦੇ
ਲੱਖਾਂ ਤੂੰ ਉਡਾਵੇ, ਸਾਡੇ ਲਾਗੇ-ਤਾਗੇ ਮਿਲੀਦੇ
ਐਨੇ ਨੇੜੇ ਆਕੇ, ਕੁੜੇ, ਅੱਖਾਂ ਨਾ ਤੂੰ ਫ਼ੇਰ ਨੀ
ਇਹ ਵੀ ਗੱਲ ਪੱਕੀ, ਹੋਣਾ ਇਸ਼ਕ ਨਾ ਫ਼ੇਰ ਨੀ
ਗੱਡੀ ਦਿੱਲੀਓਂ ਕਰਾਚੀ ਪਾਵਾਂਗੇ
Photo ਕੱਠਿਆਂ ਦੀ ਖਿਚਾਵਾਂਗੇ
ਅੱਖੀਆਂ 'ਤੇ ਲਾ ਕੇ Fendi
ਅੱਖੀਆਂ 'ਤੇ ਲਾ ਕੇ Fendi (ਆਏ-ਹਾਏ!)
"ਮੈਨੂੰ soda water ਲੈਦੇ ਵੇ," ਰੋਜ ਬਾਲਮਾ ਕਹਿੰਦੀ (ਆਏ-ਹਾਏ!)
"ਮੈਨੂੰ soda water ਲੈਦੇ ਵੇ," ਰੋਜ ਬਾਲਮਾ ਕਹਿੰਦੀ
("ਮੈਨੂੰ Soda water ਲੈਦੇ ਵੇ," ਰੋ...), ਹਾਏ, ਮੈਂ ਮਰਜਾਂ
"ਮੈਨੂੰ soda water ਲੈਦੇ ਵੇ," ਰੋਜ਼ ਬਾਲਮਾ ਕਹਿੰਦੀ
"ਮੈਨੂੰ soda water ਲੈਦੇ ਵੇ," ਰੋਜ਼ ਬਾਲਮਾ ਕਹਿੰਦੀ
Written by: Maninder Buttar
instagramSharePathic_arrow_out

Loading...