Lyrics
ਤੂੰ ਹੀ ਤੇਰੇ ਬਾਜੋਂ ਸੀ
ਤੂੰ ਹੀ ਤੇਰੇ ਬਾਜੋਂ ਸੀ
ਕਿੱਧਰ ਨੂੰ ਮੈਂ ਜਾਵਾਂ?
ਤੂੰ ਹੀ ਤੇਰੇ ਬਾਜੋਂ ਸੀ
ਤੂੰਹੀਓਂ ਮੇਰਾ ਰੱਬੇ ਵੇ, ਤੂੰ ਹੀ ਮੇਰੀ ਜ਼ਾਤ ਵੇ
ਤੇਰੇ ਉੱਤੇ ਮੁੱਕਦੀ ਏ ਸਾਰੀ ਗੱਲ-ਬਾਤ ਵੇ
ਤੂੰ ਹੀ ਮੇਰਾ ਦਿਨ ਵੇ, ਤੂੰ ਹੀ ਮੇਰੀ ਰਾਤ ਵੇ
ਤੂੰ ਹੀ ਅਖ਼ੀਰ, ਮੇਰੀ ਤੂੰਹੀਓਂ ਸ਼ੁਰੂਆਤ
ਤੇਰੇ ਨਾਮ ਦੀ ਮਹਿੰਦੀ ਹੱਥ ਲਾਵਾਂ
ਨਾਮ ਦੀ ਮਹਿੰਦੀ ਹੱਥ ਲਾਵਾਂ
ਵੇ ਤੂੰਹੀਓਂ ਦਿਲਦਾਰ ਮੇਰਾ
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ਨਚਾਵੇ ਮੈਨੂੰ ਪਿਆਰ ਤੇਰਾ
ਨਾਲ਼ੇ ਸਾਰੀ ਦੁਨੀਆਂ ਨੂੰ ਮੈਂ ਦਿਖਾਵਾਂ
"ਕਿੰਨਾ ਸੋਹਣਾ ਯਾਰ ਮੇਰਾ"
ਵੇ ਤੇਰੇ ਬਾਜੋਂ ਕਿੱਧਰ ਨੂੰ ਮੈਂ ਜਾਵਾਂ?
ਤੂੰਹੀਓਂ ਘਰ-ਬਾਰ ਮੇਰਾ
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ਨਚਾਵੇ ਮੈਨੂੰ ਪਿਆਰ ਤੇਰਾ
ਤੂੰ ਹੀ ਤੇਰੇ ਬਾਜੋਂ ਸੀ
ਤੂੰ ਹੀ ਤੇਰੇ ਬਾਜੋਂ ਸੀ
ਕਿੱਧਰ ਨੂੰ ਮੈਂ ਜਾਵਾਂ?
ਤੂੰ ਹੀ ਤੇਰੇ ਬਾਜੋਂ ਸੀ
ਹਾਂ, ਹੋਇਆ ਆ ਪਹਿਲੀ ਦਫ਼ਾ
ਦੁਨੀਆਂ ਤੋਂ ਰਹਿਨੀ ਆਂ ਖ਼ਫ਼ਾ-ਖ਼ਫ਼ਾ
ਇਸ਼ਕ ਦੁਆ ਯਾਂ ਇਹ ਸਜ਼ਾ?
ਚੈਨ ਨਾ ਆਵੇ, ਹੋ ਗਏ ਤਬਾਹ
ਨਵੀਂ-ਨਵੀਂ ਆ ਮੇਰੀ ਅਦਾ
ਉੱਡਦਾ ਫਿਰੇ ਦਿਲ ਖ਼ਾਮਖ਼ਾਹ
ਤੇਰੀ ਖ਼ੁਮਾਰੀ ਐ ਤੇਰਾ ਨਸ਼ਾ
ਵੇ ਕੀ ਕਰਾਂ?
ਤੇਰੇ ਇਸ਼ਕ 'ਚ ਰੰਗੀ ਜਾਵਾਂ
ਤੇਰੀ ਜੋਗਨ ਮੈਂ ਹੋ ਜਾਵਾਂ
ਬਿਨ ਤੇਰੇ ਰਹਿ ਨਾ ਪਾਵਾਂ, ਸੋਹਣਿਆਂ
ਮੇਰਾ ਦਿਲ ਕਮਲਾ ਤੂੰ ਕੀਤਾ
ਇਹਨੇ ਜ਼ਹਿਰ ਇਸ਼ਕ ਦਾ ਪੀਤਾ
ਸਭ ਨਾਮ ਤੇਰੇ ਮੈਂ ਕੀਤਾ, ਸੋਹਣਿਆਂ
ਤੈਨੂੰ ਦਿਲ ਦਾ ਮੈਂ ਹਾਲ ਸੁਣਾਵਾਂ
ਦਿਲ ਦਾ ਮੈਂ ਹਾਲ ਸੁਣਾਵਾਂ
ਤੂੰ ਕਰ ਐਤਬਾਰ ਮੇਰਾ
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ਨਚਾਵੇ ਮੈਨੂੰ ਪਿਆਰ ਤੇਰਾ
ਨਾਲ਼ੇ ਸਾਰੀ ਦੁਨੀਆਂ ਨੂੰ ਮੈਂ ਦਿਖਾਵਾਂ
"ਕਿੰਨਾ ਸੋਹਣਾ ਯਾਰ ਮੇਰਾ"
ਵੇ ਤੇਰੇ ਬਾਜੋਂ ਕਿੱਧਰ ਨੂੰ ਮੈਂ ਜਾਵਾਂ?
ਤੂੰਹੀਓਂ ਘਰ-ਬਾਰ ਮੇਰਾ
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ਨਚਾਵੇ ਮੈਨੂੰ ਪਿਆਰ ਤੇਰਾ
ਤੂੰ ਹੀ ਤੇਰੇ ਬਾਜੋਂ ਸੀ
ਤੂੰ ਹੀ ਤੇਰੇ ਬਾਜੋਂ ਸੀ
ਕਿੱਧਰ ਨੂੰ ਮੈਂ ਜਾਵਾਂ?
ਤੂੰ ਹੀ ਤੇਰੇ ਬਾਜੋਂ ਸੀ
ਤੈਨੂੰ ਇੱਕ-ਇੱਕ ਸਾਹ ਵਿੱਚ ਪਾਵਾਂ ਮੈਂ
ਤੇਰੇ ਇਸ਼ਕ 'ਚ ਰੰਗੀ ਜਾਵਾਂ ਮੈਂ
ਵਿੱਚ ਪਿਆਰ ਸਮੁੰਦਰਾਂ ਗੋਤੇ ਖਾਵਾਂ ਮੈਂ
ਅੱਜ ਉਹ ਵੀ ਹੋਇਆ ਤੇਰਾ ਰੋਗੀ
ਜਿਹਨੂੰ "ਮਸਤ" ਕਹਿੰਦੇ ਨੇ ਲੋਕੀ
ਜਿਹਦੇ ਇਸ਼ਕ ਦੇ ਵਿੱਚ ਤੂੰ ਨੱਚੀ ਜਾਵੇਂ ਨੀ
ਬਣ ਸੁਰਮਾਂ ਮੈਂ ਅੱਖੀਂ ਬਹਿ ਜਾਵਾਂ
ਤੇਰੇ ਨਾਲ਼ ਚੱਲਾਂ ਬਣ ਪਰਛਾਵਾਂ
ਬਣ ਕੇ ਮੈਂ ਯਾਰ ਤੇਰਾ
ਤੇਰੇ ਬਾਜੋਂ ਮੈਂ ਕਿਸੇ ਨੂੰ ਨਾ ਚਾਹਵਾਂ
ਕਰਾਂ ਮੈਂ ਦੀਦਾਰ ਤੇਰਾ
ਕੁੜੇ, ਦਿਲ ਦਾ ਮੈਂ ਹਾਲ ਸੁਣਾਵਾਂ
ਦਿਲ ਦਾ ਮੈਂ ਹਾਲ ਸੁਣਾਵਾਂ
ਤੂੰ ਕਰ ਐਤਬਾਰ ਮੇਰਾ
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ਨਚਾਵੇ ਮੈਨੂੰ ਪਿਆਰ ਤੇਰਾ
ਨਾਲ਼ੇ ਸਾਰੀ ਦੁਨੀਆਂ ਨੂੰ ਮੈਂ ਦਿਖਾਵਾਂ
"ਕਿੰਨਾ ਸੋਹਣਾ ਯਾਰ ਮੇਰਾ"
ਵੇ ਤੇਰੇ ਬਾਜੋਂ ਕਿੱਧਰ ਨੂੰ ਮੈਂ ਜਾਵਾਂ?
ਤੂੰਹੀਓਂ ਘਰ-ਬਾਰ ਮੇਰਾ
ਵੇ ਮੈਂ ਹੋ ਕੇ ਮਲੰਗ ਨੱਚੀ ਜਾਵਾਂ
ਨਚਾਵੇ ਮੈਨੂੰ ਪਿਆਰ ਤੇਰਾ, ਓ
Written by: Noor Chahal, The PropheC

