album cover
Mohabbat
album cover
Mohabbat was released on August 25, 2025 by Panj-aab Records as a part of the album A for Arjan 2
ReleasedAugust 25, 2025
LabelPanj-aab Records
BPM92
Melodicness
Acousticness
Valence
Danceability
Energy

Lyrics

ਕਦੇ ਦਿਲ ਖਿੜਿਆ-ਖਿੜਿਆ ਰਹਿੰਦਾ ਏ
ਕਦੇ ਉੱਡਜੂ-ਉੱਡਜੂ ਕਰਦਾ ਏ
ਅੰਬਰਾਂ ਨੂੰ ਪਾਉਣਾ ਚਾਹੁੰਦਾ ਏ
ਕਦੇ ਡੁਬਜੂ-ਡੁਬਜੂ ਕਰਦਾ ਏ
ਤੂੰ ਛੱਲੇ ਉੱਤੇ ਕਾਇਨਾਤ ਪਰੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
ਹਾਏ, 100-100 ਸੋਚਾਂ ਆਉਂਦੀਆਂ ਨੇ, ਮੁੱਕਦੇ ਨਹੀਂ ਖ਼ਿਆਲ ਤੇਰੇ
ਤੁਰਦਿਆਂ ਨੂੰ ਇੰਝ ਲੱਗਦਾ ਏ ਕੋਈ ਤੁਰੇ ਪਰਛਾਵਾਂ ਨਾਲ਼ ਤੇਰੇ
100-100 ਸੋਚਾਂ ਆਉਂਦੀਆਂ ਨੇ, ਮੁੱਕਦੇ ਨਹੀਂ ਖ਼ਿਆਲ ਤੇਰੇ
ਤੁਰਦਿਆਂ ਨੂੰ ਇੰਝ ਲੱਗਦਾ ਏ ਕੋਈ ਤੁਰੇ ਪਰਛਾਵਾਂ ਨਾਲ਼ ਤੇਰੇ
ਹੋ, ਕਦੇ ਖੁਸ਼ੀਆਂ ਵਿੱਚ, ਕਦੇ ਦੁੱਖਾਂ ਵਿੱਚ, ਅੱਖ ਰੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
(ਹੋਈ ਲੱਗਦੀ ਆਂ, ਹੋਈ ਲੱਗਦੀ ਆਂ)
Hmm, ਦਿਨ ਜਿਹੇ ਛੋਟੇ ਲਗਦੇ ਨੇ 'ਤੇ ਰਾਤਾਂ ਲੰਮੀਆਂ ਲੱਗਦੀਆਂ ਨੇ
ਸਭ ਕੁਝ ਕੋਲ਼ੇ ਹੋਕੇ ਵੀ ਬਸ ਉਹਦੀਆਂ ਕੰਮੀਆਂ ਲੱਗਦੀਆਂ ਨੇ
ਦਿਨ ਜਿਹੇ ਛੋਟੇ ਲਗਦੇ ਨੇ 'ਤੇ ਰਾਤਾਂ ਲੰਮੀਆਂ ਲੱਗਦੀਆਂ ਨੇ
ਸਭ ਕੁਝ ਕੋਲ਼ੇ ਹੋਕੇ ਵੀ ਬਸ ਉਹਦੀਆਂ ਕੰਮੀਆਂ ਲੱਗਦੀਆਂ ਨੇ
ਪੀੜ ਮੀਠੀ ਜਿਹੀ ਕੋਈ ਸਾਹਾਂ ਵਿੱਚ ਪਰੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
(ਹੋਈ ਲੱਗਦੀ ਆਂ, ਹੋਈ ਲੱਗਦੀ ਆਂ)
ਹਾਏ, ਓਂ ਏ ਇਸ਼ਕ ਹੈ ਰੋਗ ਜਿਆ, ਜੇ ਲੱਗ ਗਿਆ ਮੁਬਾਰਕ ਹੋਵੇ
ਸੋਹਣਾ ਸਾਂਵਲਾ ਸੱਜਣ ਜੇ ਕੋਈ ਸੱਜ ਗਿਆ ਮੁਬਾਰਕ ਹੋਵੇ
ਹਾਏ, ਓਂ ਏ ਇਸ਼ਕ ਹੈ ਰੋਗ ਜਿਆ, ਜੇ ਲੱਗ ਗਿਆ ਮੁਬਾਰਕ ਹੋਵੇ
ਸੋਹਣਾ ਸਾਂਵਲਾ ਸੱਜਣ ਜੇ ਕੋਈ ਸੱਜ ਗਿਆ ਮੁਬਾਰਕ ਹੋਵੇ
ਹੋ, ਕਿਸੇ ਬਾਂਹ ਦਾ ਸਿਰਹਾਣਾ Arjan'an ਤੈਨੂੰ ਢੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
ਜਿਹਨੂੰ ਕਹਿੰਦੇ ਲੋਕ "ਮੁਹੱਬਤ", ਤੈਨੂੰ ਹੋਈ ਲੱਗਦੀ ਆਂ
ਹੋਈ ਲੱਗਦੀ ਆਂ, ਹੋਈ ਲੱਗਦੀ ਆਂ
Written by: Arjan Dhillon
instagramSharePathic_arrow_out􀆄 copy􀐅􀋲

Loading...