album cover
Nain
12,314
Pop
Nain was released on November 10, 2024 by Brown Studios as a part of the album Patander
album cover
Release DateNovember 10, 2024
LabelBrown Studios
Melodicness
Acousticness
Valence
Danceability
Energy
BPM111

Music Video

Music Video

Credits

Lyrics

Show Mxrci on it
ਧੜਕਣ ਤੇਜ਼ ਹੋ ਜਾਂਦੀ ਐ
ਕੋਈ ਕਰ ਵੀ ਕੀ ਸਕਦਾ ਏ?
ਐਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਐਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਤੋਰ ਤੇਰੀ ਹਿਰਨੀ ਵਾਲ਼ੀ ਐ, ਕਿ ਆਹ ਮੋਰਾਂ ਵਾਲ਼ੀ ਐ?
ਅੱਖ ਡਾਕੂਆਂ ਵਾਲ਼ੀ ਐ, ਜਾਂ ਚੋਰਾਂ ਵਾਲ਼ੀ ਐ
ਵਾਲ਼ ਤੇਰੇ ਰਾਤਾਂ ਵਰਗੇ ਨੇ, ਜਾਂ ਘਟਾਵਾਂ ਵਰਗੇ ਨੇ
ਬੁੱਲ੍ਹ ਫ਼ਤਵਿਆਂ ਵਰਗੇ ਨੇ, ਜਾਂ ਦੁਆਵਾਂ ਵਰਗੇ ਨੇ
ਕਿਸੇ ਅੰਦਾਜ਼ੇ ਲਾਉਂਦੇ ਦਾ
ਸਾਹ, ਬਿੱਲੋ, ਖੜ੍ਹ ਵੀ ਸਕਦਾ ਏ
ਸਾਹ, ਬਿੱਲੋ, ਖੜ੍ਹ ਵੀ ਸਕਦਾ ਏ
ਸਾਹ, ਬਿੱਲੋ, ਖੜ੍ਹ ਵੀ ਸਕਦਾ ਏ
ਐਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਹੋ, ਕੁੱਝ ਚੇਤੇ ਰਹਿੰਦਾ ਨੀਂ ਤੇ ਤੈਨੂੰ ਭੁੱਲਦਾ ਨੀਂ
ਜਿਹਨੇ ਤੈਨੂੰ ਦੇਖ ਲਿਆ, ਕਿਸੇ ਹੋਰ 'ਤੇ ਡੁੱਲ੍ਹਦਾ ਨੀਂ
ਮਰਜਾਣੀਏ, ਤੇਰੇ 'ਤੇ ਇੱਥੇ ਹਰ ਕੋਈ ਮਰਦਾ ਏ
ਸੁਣ ਕੇ ਚਾਅ ਚੜ੍ਹਦਾ ਏ
ਨਾਮ ਤਿਉਹਾਰਾਂ ਵਰਗਾ ਏ
ਹਾਏ, ਜਿਹਨੇ ਤੈਨੂੰ ਤੱਕਿਆ ਨਹੀਂ
ਓਹਦਾ ਸਰ ਵੀ ਸਕਦਾ ਏ
ਓਹਦਾ ਸਰ ਵੀ ਸਕਦਾ ਏ
ਨੀ ਓਹਦਾ ਸਰ ਵੀ ਸਕਦਾ ਏ
ਐਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਹਾਏ, ਹੁਸਨ ਤੇ ਨਖ਼ਰੇ ਦਾ ਜਦ ਮੇਲ਼ ਹੋ ਜਾਂਦਾ ਐ
ਪੈਰੀ ਪੈ ਜਾਂਦਾ ਏ, ਜ਼ਮਾਨਾ fail ਹੋ ਜਾਂਦਾ ਏ
ਹੋ, ਇੱਥੇ ਸੋਹਣੇ ਹੋਰ ਬੜੇ, ਕੋਈ ਤੇਰੇ ਵਰਗਾ ਨੀਂ
ਤੈਨੂੰ ਚਾਹੁੰਦੇ ਹੋਰ ਕਈ, ਪਰ ਕੋਈ ਮੇਰੇ ਵਰਗਾ ਨੀਂ
ਹਾਏ, ਤੈਨੂੰ Arjan ਪਾਉਣ ਲਈ
ਜਾਨ ਗਹਿਣੇ ਧਰ ਵੀ ਸਕਦਾ ਏ
ਜਾਨ ਗਹਿਣੇ ਧਰ ਵੀ ਸਕਦਾ ਏ
ਜਾਨ ਗਹਿਣੇ ਧਰ ਵੀ ਸਕਦਾ ਏ
ਐਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਐਂ ਨਾ ਨੈਣ ਮਿਲਾਇਆ ਕਰ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
ਬੰਦਾ ਮਰ ਵੀ ਸਕਦਾ ਏ
Written by: Arjan Dhillon
instagramSharePathic_arrow_out􀆄 copy􀐅􀋲

Loading...