album cover
No Plan B
Hip-Hop/Rap
No Plan B was released on May 18, 2026 by BXWA as a part of the album No Plan B - Single
album cover
Release DateMay 18, 2026
LabelBXWA
Melodicness
Acousticness
Valence
Danceability
Energy
BPM95

Credits

PERFORMING ARTISTS
Bxwa
Bxwa
Vocals
Deckstra.prod
Deckstra.prod
Performer
COMPOSITION & LYRICS
Manpreet Singh
Manpreet Singh
Songwriter
PRODUCTION & ENGINEERING
Chouhan Narendar
Chouhan Narendar
Producer

Lyrics

ਆਵੇ ਬਾਰ ਉਤੇ ਬਾਰ ਜਿਵੇ ਟੋਕੇ ਦੀ ਮਸ਼ੀਨ
ਮੁੰਡਾ ਹਾਜ਼ਰ ਜਵਾਬ ਸੁਭਾਅ ਤੋਂ ਰੰਗੀਨ
ਹੀਟ ਕਰਦਾ ਫਲੋ ਜਿਵੇ ਸੇਕ ਹੈ ਸਾਇਲੈਨਸਰ ਦਾ
ਕਰਤੀ ਜੁਬਾਨ ਜਿਹੜੀ ਹੋਣੀ ਕਦੇ ਕੈਂਸਲ ਨਾ
ਲਿਖਾਂ ਅੜਬ ਕਵਿਤਾ ਗੁੱਸੇਖੋਰ ਗਜ਼ਲਾਂ
ਖਾਵਾਂ ਰੈਪਰਾਂ ਨੂੰ ਜਿਵੇ ਡੱਡੀਆਂ ਨੂੰ ਬਗਲਾ
ਗੱਲਾਂ ਬੰਦਿਆ ਨਾ ਘੱਟ ਤੇ ਕਲਮ ਨਾ ਜਿਆਦਾ
ਤੂੰ ਰਾਜਾ ਨਾ ਵਜੀਰ ਮੈਨੂੰ ਲੱਗਦਾ ਪਿਆਦਾ
ਰਹਾਂ ਖੁਸ਼ ਬਹੁਤ ਤਾਂ ਹੀ ਕਰਦਾ ਨੀ ਵਾਦਾ
ਬੀਟ ਗੰਨਾ ਮੈ ਘਲਾੜੀ ਆ ਨਿਚੋੜ ਕੇ ਦਿਖਾਂਦਾ
ਸਮਾਟ ਬੌਏ ਨਹੀ ਮੈ ਤਾਂ ਬਣੂੰ ਸਮਰਾਟ
ਰੈਪ ਗੇਮ ਦਾ ਉਡੀਕੇ ਮੈਨੂੰ ਤਖਤ ਤੇ ਤਾਜ
ਰਹਾਂ ਟੈਸ਼ਨਾਂ ਤੋ ਬਾਹਰ ਜਿਵੇ ਜੰਮਦਾ ਜੁਆਕ
ਬੇਫਿਕਰਾਂ ਨੂੰ ਸਾਲੀ ਕਿਥੇ ਹੁੰਦੀ ਘਬਰਾਟ
ਪੱਕਾ ਬਣੂਗਾ ਲਿਖਾਰੀ ਪਲੈਨ ਬੀ ਨੀ ਕੋਈ
ਬੰਦਾ ਸਰਕਲ ਵਿਚ bc ਨੀ ਕੋਈ
ਗੱਲ ਗਾਲ ਤੋ ਸ਼ੁਰੂ ਜੀ ਜੀ ਨੀ ਕੋਈ
ਬੰਦਾ ਸਰਕਲ ਵਿੱਚ ਪੀਪੀ ਨੀ ਕੋਈ
ਨਾ ਮਾਪਿਆਂ ਦਾ ਚਮਚਾ ਨਾ ਟੀਚਰਾਂ ਦਾ ਚਮਚਾ
ਨਾ ਚਮਚਾ ਬਣਿਆ ਮੈਂ ਕਿਸੇ ਸਰਕਾਰ ਦਾ
ਕਰਨਾ ਏਂ ਖਾਸ ਜ਼ਿੱਦ ਸੀਗੀ ਬਚਪਨ ਤੋਂ
ਕਲਮ ਜੋ ਫੜੀ ਰੂਪ ਦੂਜਾ ਤਲਵਾਰ ਦਾ
ਇਨਾ ਕਦਮਾ ਤੇ ਦੁਨੀਆ ਝੁਕਾ ਕੇ ਮੁੜਾਂਗੇ
ਏ ਨਾ ਸੋਚੀ ਬਸ ਚੁੱਪਚਾਪ ਆ ਕੇ ਮੁੜਾਂਗੇ
ਮੇਰੀ ਜਿੱਦ ਤੇ ਗਰੀਬੀ ਦੀ ਡਿਬੇਟ ਚਲਦੀ
ਜਿੱਦ ਕਹਿੰਦੀ ਜਿੱਦ ਆਪਣੀ ਪੁਗਾਕੇ ਮੁੜਾਗੇ
ਰੰਗ ਉਡਣੇ ਕਈਆਂ ਦੇ ਜਦੋ ਰੰਗ ਲੱਗਣੇ
ਬਜਾਰ ਹੋਣਗੇ ਗਰਮ ਜਦੋ ਝੰਡੇ ਗੱਡਣੇ
ਕਿਸੇ ਦੀ ਰੀਸ ਚ ਨੀ ਆਇਆ ਲਿਖਾਰੀ ਰੂਹ ਤੋਂ
ਲਵਾਂ ਰਿਸਕ ਲੱਗਾ ਨਾ ਜੁਆਰੀ ਮੂੰਹ ਤੋ
ਡੂੰਘਾ ਸੋਚਣ ਦੀ ਲੱਗੀ ਆ ਬਿਮਾਰੀ ਖੂਹ ਤੋਂ
ਦੂਰ ਰੱਖਦੇ ਹਾਲਾਤ ਹੰਕਾਰੀ ਜੂਹ ਤੋਂ
ਭੁੱਖੇ ਸ਼ੇਰ ਵਾਂਗ ਤੁਰਿਆ ਹਾਂ ਮੰਜ਼ਿਲ ਦੇ ਵੱਲ
ਬਣੂ ਰਾਹ ਜੋ ਰੋੜਾ ਮੈ ਉਤਾਰ ਦੇਣੀ ਖੱਲ
ਹਜੇ ਦੁਨੀਆਂ ਨਚਾਉਣੀ ਬਣਕੇ ਕਲੰਦਰ
ਸਾਂਤ ਪਰਬਤ ਵਾਂਗ ਮੈ ਗੁੱਸੇ ਚ ਸਮੁੰਦਰ
ਮੈ ਉਹੀ ਅੱਜ ਵੀ ਕਿੰਨੇ ਬਦਲੇ ਕਲੰਡਰ
ਵੈਰੀ ਠਾਰਕੇ ਰੱਖਾਂ ਜਿਵੇਂ ਚੜਿਆ ਦਸੰਬਰ
Written by: Manpreet Singh
instagramSharePathic_arrow_out􀆄 copy􀐅􀋲

Loading...