album cover
Driver da Akhada
Music
Driver da Akhada was released on October 18, 2024 by Triple S Productions as a part of the album First Date - EP
album cover
Release DateOctober 18, 2024
LabelTriple S Productions
Melodicness
Acousticness
Valence
Danceability
Energy
BPM130

Credits

PERFORMING ARTISTS
Triple S
Triple S
Performer
Pawandeep Sodhi
Pawandeep Sodhi
Performer
COMPOSITION & LYRICS
Satinder Shah Singh
Satinder Shah Singh
Songwriter

Lyrics

ਵੇ ਚਰਚਾ’ ਚ ਹੁਣ ਸੌਖਾ ਆਉਣਾ ਹੋ ਗਿਆ
ਪਹਿਲਾਂ ਨਾਲੋਂ ਵੱਧ ਸੌਖਾ ਗਾਉਣਾ ਹੋ ਗਿਆ
ਵੇ ਚਰਚਾ’ ਚ ਹੁਣ ਸੌਖਾ ਆਉਣਾ ਹੋ ਗਿਆ
ਪਹਿਲਾਂ ਨਾਲੋਂ ਵੱਧ ਸੌਖਾ ਗਾਉਣਾ ਹੋ ਗਿਆ
ਹੋਰਾਂ ਵਾਂਗੂੰ ਨੋਟ ਤੂੰ
ਹੋਰਾਂ ਵਾਂਗੂੰ ਨੋਟ ਤੂੰ ਕਮਾਉਣ ਲੱਗ ਜਾ
ਵੇ ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ ਵੇ
ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ
ਓ ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ
ਓ ਗੇਅਰ ਤੇ ਕਲੱਚ ਸਾਡੇ ਸੁਰ ਤਾਲ ਨੀ
ਇੰਜਣ ਦੀ ਆਵਾਜ਼ ਗਾਣੇ ਦੀ ਆ ਚਾਲ ਨੀ
ਗੇਅਰ ਤੇ ਕਲੱਚ ਸਾਡੇ ਸੁਰ ਤਾਲ ਨੀ
ਇੰਜਣ ਦੀ ਆਵਾਜ਼ ਗਾਣੇ ਦੀ ਆ ਚਾਲ ਨੀ
ਓ ਯਾਰਾਂ ਨਾਲ ਮਹਫ਼ਿਲਾਂ' ਚ
ਯਾਰਾਂ ਨਾਲ ਮਹਫ਼ਿਲਾਂ' ਚ ਹਾੜ੍ਹੇ ਲੱਗਦੇ
ਓ ਰੋਡ ਤੇ ਡਰਾਇਵਰਾਂ ਦੇ ਅਖਾੜੇ ਲੱਗਦੇ ਨੀ
ਰੋਡ ਤੇ ਡਰਾਇਵਰਾਂ ਦੇ ਅਖਾੜੇ ਲੱਗਦੇ ਹਾਏ
ਰੋਡ ਤੇ ਡਰਾਇਵਰਾਂ ਦੇ ਓ ਅਖਾੜੇ ਲੱਗਦੇ
ਓ ਅਖਾੜੇ ਲੱਗਦੇ
ਮੋਰਟਗੇਜਾਂ ਵੀ ਨਾ ਤਾਰਨ ਓਦਾਂ ਬਣਦਾ ਧਨਾਟ ਵੇ
ਸੁਪਨੇ' ਚ ਕੱਟ ਦੇਵੇਂ ਚੰਨ ਤੇ ਪਲਾਟ ਵੇ
ਮੋਰਟਗੇਜਾਂ ਵੀ ਨਾ ਤਾਰਨ ਓਦਾਂ ਬਣਦਾ ਧਨਾਟ ਵੇ
ਸੁਪਨੇ' ਚ ਕੱਟ ਦੇਵੇਂ ਚੰਨ ਤੇ ਪਲਾਟ ਵੇ
ਤੂੰ ਵੀ ਲੀਡਰਾਂ ਦੇ ਵਾਂਗੂੰ ਲਾਈਵ
ਲੀਡਰਾਂ ਦੇ ਵਾਂਗੂੰ ਲਾਈਵ ਹੋਣ ਲੱਗ ਜਾ
ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ ਵੇ
ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ
ਓ ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ
ਓ ਰੀਠੇ ਜਿੰਨੀ ਤੋੜ ਜਦੋਂ ਅਫ਼ੀਮ ਖਾ ਲਈ ਦੀ
ਮਹੀਨੇ ਵਿਚ ਦੋ ਗੁੱਡੀ ਟਾਇਰ ਉਡਾ ਦੇਈ ਦੀ
ਰੀਠੇ ਜਿੰਨੀ ਤੋੜ ਜਦੋਂ ਅਫ਼ੀਮ ਖਾ ਲਈ ਦੀ
ਮਹੀਨੇ ਵਿਚ ਦੋ ਗੁੱਡੀ ਟਾਇਰ ਉਡਾ ਦੇਈ ਦੀ
ਨੀ ਕਾਹਤੋਂ ਤੈਨੂੰ ਹੱਸਦੇ
ਕਾਹਤੋਂ ਤੈਨੂੰ ਹੱਸਦੇ ਆਂ ਮਾੜੇ ਲੱਗਦੇ
ਓ ਰੋਡ ਤੇ ਡਰਾਇਵਰਾਂ ਦੇ ਅਖਾੜੇ ਲੱਗਦੇ ਨੀ
ਰੋਡ ਤੇ ਡਰਾਇਵਰਾਂ ਦੇ ਓ ਅਖਾੜੇ ਲੱਗਦੇ
ਓ ਅਖਾੜੇ ਲੱਗਦੇ
ਵੇ ਰੱਖੇਂ ਨਾ ਖਿਆਲ ਵੇ ਤੂੰ ਚੂੜੇ ਵਾਲੀ ਨਾਰ ਦਾ
ਚੌਵੀ ਘੰਟੇ ਚਾਂਦੀ ਦੀ ਡੱਬੀ ਤੂੰ ਰ੍ਹਵੇਂ ਭਾਲਦਾ
ਹੋ ਰੱਖੇਂ ਨਾ ਖਿਆਲ ਵੇ ਤੂੰ ਚੂੜੇ ਵਾਲੀ ਨਾਰ ਦਾ
ਚੌਵੀ ਘੰਟੇ ਚਾਂਦੀ ਦੀ ਡੱਬੀ ਤੂੰ ਰ੍ਹਵੇਂ ਭਾਲਦਾ
ਜਿਵੇਂ ਬਾਹਰ ਹੱਸੇਂ ਮੈਨੂੰ ਵੀ
ਬਾਹਰ ਹੱਸੇਂ ਮੈਨੂੰ ਵੀ ਹਸਾਉਣ ਲੱਗ ਜਾ
ਵੇ ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ ਵੇ
ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ
ਓ ਛੱਡ ਦੇ ਟਰੱਕ ਤੂੰ ਵੀ ਗਾਉਣ ਲੱਗ ਜਾ
ਗੱਡੀ ਚੱਲਦੀ ਸਕੇਲਾਂ ਉੱਤੇ ਲੰਬੇ ਹੁੰਦੇ ਰੂਟ ਨੀ
ਸ਼ਾਹ ਸਾਹਨੇਵਾਲ ਪਾ ਕੇ ਬੈਠੇ ਸੂਟ-ਬੂਟ ਨੀ
ਗੱਡੀ ਚੱਲਦੀ ਸਕੇਲਾਂ ਉੱਤੇ ਲੰਮੇ ਹੁੰਦੇ ਰੂਟ ਨੀ
ਸ਼ਾਹ ਸਾਹਨੇਵਾਲ ਪਾ ਕੇ ਬੈਠੇ ਸੂਟ-ਬੂਟ ਨੀ
ਸਾਫ ਦਿਲ ਦੇ ਆਂ ਰੰਗ ਤੋਂ ਹੀ ਗਾੜ੍ਹੇ ਲੱਗਦੇ
ਓ ਰੋਡ ਤੇ ਡਰਾਇਵਰਾਂ ਦੇ ਅਖਾੜੇ ਲੱਗਦੇ ਨੀ
ਰੋਡ ਤੇ ਡਰਾਇਵਰਾਂ ਦੇ ਅਖਾੜੇ ਲੱਗਦੇ ਹਾਏ
ਰੋਡ ਤੇ ਡਰਾਇਵਰਾਂ ਦੇ ਓ ਅਖਾੜੇ ਲੱਗਦੇ
ਓ ਅਖਾੜੇ ਲੱਗਦੇ
ਨੀ
Written by: Satinder Shah Singh
instagramSharePathic_arrow_out􀆄 copy􀐅􀋲

Loading...