album cover
Bodyguard
album cover
00:00
00:25
00:50
01:15
01:20
01:25
01:50
01:55
02:45
00:00
03:00
Past 7 Days
Bodyguard was discovered most frequently at around 50 seconds into the song during the past week

Lyrics

ਵੇ ਤੇਰੇ ਪਿੰਡ ਵੱਲ ਆਈ ਸੀ ਮੈਂ ਲਾ ਕੇ ਸ਼ਿੰਗਾਰ
ਚੋਬਰਾਂ ਦੀ ਢਾਣੀ ਖੜ੍ਹੀ ਮੋੜ ਵਿਚਕਾਰ
ਪਿੰਡ ਵੱਲ ਆਈ ਸੀ ਮੈਂ ਲਾ ਕੇ ਸ਼ਿੰਗਾਰ
ਚੋਬਰਾਂ ਦੀ ਢਾਣੀ ਖੜ੍ਹੀ ਮੋੜ ਵਿਚਕਾਰ
ਵੇਖ ਤੁਰਦੀ ਨੂੰ ਮੈਨੂੰ ਕਰਦੇ ਸਲਾਹਾਂ
ਕੁੜੀ ਪੱਟਣੀ ਕੋਈ ਜੁਗਤ ਬਣਾ ਕੇ
ਖਿੱਚ ਕੇ ਤੂੰ ਹਾਕ ਲਗਾ, ਮੁੰਡਿਆ
ਵੇ ਦਰ ਭੁੱਲ ਗਈ ਮੋੜ 'ਤੇ ਆ ਕੇ
ਖਿੱਚ ਕੇ ਤੂੰ ਹਾਕ ਲਗਾ, ਮੁੰਡਿਆ
ਵੇ ਦਰ ਭੁੱਲ ਗਈ ਮੋੜ 'ਤੇ ਆ ਕੇ
ਵੇ ਦਰ ਭੁੱਲ ਗਈ ਮੋੜ 'ਤੇ ਆ ਕੇ
ਨੀ ਐਵੇਂ ਬਿਨਾਂ ਗੱਲੋਂ ਚੋਬਰਾਂ 'ਤੇ ਲਾ ਨਾ ਇਲਜ਼ਾਮ
ਸੋਚੀ ਪੈ ਗਏ ਹੋਣੇ ਕੁੜੀ ਵੇਖ ਅਣਜਾਣ
ਤੂੰ ਚੰਗੇ-ਭਲਿਆਂ ਦੇ ਮੋਰ ਕਟਵਾਉਣੇ
ਤੇਰੀ ਤਾਂ, ਰਕਾਨੇ, ਬੱਸ ਹਿੱਲਣੀ ਜੁਬਾਨ
Case ਜਾ ਕੇ ਕਚਹਿਰੀ ਵਿੱਚ ਨਿੱਬੜੂ
ਨੀ ਗੱਲ ਦਾ ਫ਼ਸਾਦ ਬਣ ਜਾਊ
ਬਿਆਨਾ ਦਿਲ ਦਾ ਜੇ ਸਾਡੇ ਨਾਂ ਕਰਾ ਦਵੇ
ਨੀ ਮੁੰਡਾ bodyguard ਬਣ ਜਾਊ, ਬਣ ਜਾਊ
ਨੀ ਮੁੰਡਾ bodyguard ਬਣ ਜਾਊ, ਬਣ ਜਾਊ
ਨੀ ਮੁੰਡਾ bodyguard ਬਣ ਜਾਊ
ਮੈਂ ਬੜੇ ਪਿਆਰ ਨਾਲ ਰੱਖਦੀ ਆਂ ਘੋੜੀਆਂ
ਤੇ ਵਿਹਰਿਆਂ ਨੂੰ ਪਾਵਾਂ ਕਾਠੀਆਂ
ਇੱਕ ਗਿੱਠ ਦਾ ਮੈਂ purse 'ਚ ਰੱਖਿਆ
ਤੇ ਮਾਰ ਕੇ ਵਿਖਾਵੇ ਝਾਤੀਆਂ
ਡਰ ਨਈਂ ਕਿਸੇ ਦਾ, ਐਨੀ ਜਹਿਰੀ ਆ ਰਕਾਣ
ਘੂਰ ਕੇ ਸੱਪਾਂ ਦੇ ਵਿੱਚੋਂ ਕੱਢ ਲਾਂ ਪਰਾਣ
ਅੱਧਾ ਕੁ ਸ਼ੁਦਾਈ navigation'an ਨੇ ਕੀਤਾ
ਰਹਿੰਦੀ-ਖੂੰਹਦੀ ਲੋਕਾਂ ਨੇ ਮਚਾਤੀ, ਮੇਰੀ ਜਾਣ
ਹੌਲ਼ੀ ਜਿਹੀ ਬੋਲੇ, ਰਤਾ ਸੁਣਿਆ ਨਾ ਕੱਖ
ਨਈਂ ਤਾਂ ਰੱਖ ਦਿੰਦੀ ਮੋਰ ਬਣਾ ਕੇ
ਖਿੱਚ ਕੇ ਤੂੰ ਹਾਕ ਲਗਾ, ਮੁੰਡਿਆ
ਵੇ ਦਰ ਭੁੱਲ ਗਈ ਮੋੜ 'ਤੇ ਆ ਕੇ
ਖਿੱਚ ਕੇ ਤੂੰ ਹਾਕ ਲਗਾ, ਮੁੰਡਿਆ
ਵੇ ਦਰ ਭੁੱਲ ਗਈ ਮੋੜ 'ਤੇ ਆ ਕੇ
ਵੇ ਦਰ ਭੁੱਲ ਗਈ ਮੋੜ 'ਤੇ ਆ ਕੇ
ਇਹ 'ਚ ਤੇਰਾ ਤਾਂ ਕਸੂਰ ਨਹੀਓਂ ਕੋਈ ਵੀ
ਜੇ ਚੜ੍ਹਿਆ ਹੁਸਨ ਅੱਤ ਦਾ
ਕੋਈ ਤੱਕ ਲੈ ਜੇ ਇੱਕ ਵਾਰੀ ਰੀਝ ਨਾ'
ਉਹ ਬਾਰ-ਬਾਰ ਰਹਿੰਦਾ ਤੱਕਦਾ
ਦੱਸ, ਕਿੰਨਾ ਚਿਰ ਸਾਂਭ ਲਏਂਗੀ ਰੂਪ ਦੇ ਖਜਾਨੇ?
ਫੁੱਲਾਂ ਦੇ ਰਹੇ ਆ ਭੌਰ ਸ਼ੁਰੂ ਤੋਂ ਦੀਵਾਨੇ
ਕੀਮਤੀ ਜਮੀਨਾਂ ਵੇਖ ਕਰ ਦਿੰਦੇ ਦਾਹਵਾ
ਦੀਵਿਆਂ ਦੀ ਭਾਲ਼ ਵਿੱਚ ਰਹਿਣ ਪਰਵਾਨੇ
ਮਨਜ਼ੂਰੀ ਜੇ ਦਵੇਂਗੀ ਪੱਕੇ ਕਾਗਜ
ਨੀ ਚੋਬਰ ਫ਼ੌਲਾਦ ਬਣ ਜਾਊ
ਬਿਆਨਾ ਦਿਲ ਦਾ ਜੇ ਸਾਡੇ ਨਾਂ ਕਰਾ ਦਵੇ
ਨੀ ਮੁੰਡਾ bodyguard ਬਣ ਜਾਊ, ਬਣ ਜਾਊ
ਨੀ ਮੁੰਡਾ bodyguard ਬਣ ਜਾਊ, ਬਣ ਜਾਊ
ਨੀ ਮੁੰਡਾ bodyguard ਬਣ ਜਾਊ
Written by: Haakam, Navaan Sandhu, Noor Tung
instagramSharePathic_arrow_out􀆄 copy􀐅􀋲

Loading...