album cover
Havaa
album cover
Havaa was released on May 30, 2024 by Rhythm Boyz Entertainment as a part of the album Havaa - Single
May 30, 2024
LabelRhythm Boyz Entertainment
BPM56
Melodicness
Acousticness
Valence
Danceability
Energy

Lyrics

[Verse 1]
ਕਿਸੇ ਨੇ ਨਾ ਦੇਖੀ ਉਦਾਹਰਣ ਬਣਾਗਾ
ਮੈਂ ਤੇਰੀ ਖੁਸ਼ੀ ਦਾ ਕੋਈ ਕਾਰਨ ਬਣਾਗਾ
ਇਹ ਲੋਕਾਂ ਇਹ ਦੁਨੀਆ ਜਹਾਨ ਤੋਂ ਕਿ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
[Chorus]
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
[Verse 2]
ਇਹ ਧੁੰਦਾਂ ਵਿੱਚ ਲਟਕੀ ਹੋਈ ਧੁੱਪ ਦੀ ਕੋਈ ਤਹਿ ਹੈ
ਇਹ ਤਿਤਲੀ ਦੇ ਖੰਭ ਤੋਂ ਵੀ ਪਤਲੀ ਕੋਈ ਸ਼ੇਹ ਹੈ
ਕਿਤਾਬਾਂ ਚ ਲਿਖਿਆ ਇਹ ਚਾਨਣ ਚ ਗੁੰਦੀ
ਹਾਂ ਮੈਂ ਵੀ ਤਾ ਵੇਖਾਂ ਮੁਹੱਬਤ ਕਿ ਹੁੰਦੀ
ਇਹ ਜਲ ਵਾਂਗੂ ਇਸ਼ਕੇ ਤੇ ਅੱਗ ਵਾਂਗੂ ਦਗਦੀ
ਹਾਂ ਇਸ਼ਕੇ ਚ ਸੱਟ ਵੀ ਸੁਹੱਪਣ ਹੀ ਲਗਦੀ
[PreChorus]
ਮੈਂ ਹੁਣ ਵਿੱਚ ਸਮਾਇਆ ਸਾਡਾ ਤੋਂ ਕਿ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
[Chorus]
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
[Verse 3]
ਤੂੰ ਮਿਲਿਆ ਤਾ ਦੁਨੀਆ ਦੇ ਦਸਤੂਰ ਛੁੱਟ ਗਏ
ਇੱਕੋ ਦਮ ਹਜ਼ਾਰਾਂ ਹੀ ਚਸ਼ਮੇ ਜੇ ਫੁੱਟ ਪਾਏ
ਮੈਂ ਹੁਣ ਤਕ ਇਹ ਗੱਲਾਂ ਤੋਂ ਵਾਕਿਫ਼ ਨਹੀਂ ਸੀ
ਬੜੇ ਸ਼ੌਕ ਨਾਲ ਜ਼ਿੰਦਗੀ ਚੱਲ ਰਹੀ ਸੀ
ਮੈਂ ਬਲਦੀ ਹੋਈ ਅੱਗ ਤੇ ਦੋਹੇਂ ਪੈਰ ਧਰ ਲਏ
ਮੈਂ ਸੱਤੇ ਸਮੁੰਦਰ ਹਾਏ ਬਾਹਾਂ ਚ ਭਰ ਲਏ
[PreChorus]
ਜੇ ਧਰਤੀ ਮੇਰੀ ਆਸਮਾਨ ਤੋਂ ਕਿ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
[Chorus]
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
ਤੂੰ ਸਾਹ ਮੇਰਾ ਬਣ ਮੈਂ ਹਵਾ ਤੋਂ ਕਿ ਲੈਣਾ
Written by: Dr Zeus, Harmanjeet Singh
instagramSharePathic_arrow_out􀆄 copy􀐅􀋲

Loading...