album cover
Tu Jdo Auna
album cover
00:00
00:20
00:40
01:00
01:20
01:35
02:20
02:25
03:00
00:00
03:18
Past 7 Days
Tu Jdo Auna was discovered most frequently at around 2 minutes and 20 seconds into the song during the past week

Music Video

Music Video

Lyrics

Mxrci
ਮੈਂ ਬੱਦਲਾਂ ਤੋਂ ਅੰਬਰਾਂ 'ਤੇ "ਜੀਅ ਆਇਆਂ ਨੂੰ" ਲਿਖਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
ਮੈਂ ਬੱਦਲਾਂ ਤੋਂ ਅੰਬਰਾਂ 'ਤੇ "ਜੀਅ ਆਇਆਂ ਨੂੰ" ਲਿਖਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
"ਸਾਹ ਲਵੇਂ, ਖੜ੍ਹ ਜਾਵੇ", ਸਮੇਂ ਨੂੰ ਸਮਝਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
ਹਾਏ, "ਅੱਖਾਂ ਨੂੰ ਨਹੀਂ ਵੇਹਲ ਅੱਜ", ਨਜ਼ਾਰਿਆਂ ਨੂੰ ਕਹਿਦੂੰਗਾ
ਹਾਏ, "ਦੀਪਮਾਲਾ ਕਰਨਗੇ", ਮੈਂ ਤਾਰਿਆਂ ਨੂੰ ਕਹਿਦੂੰਗਾ
ਹੋ, ਜਿੱਥੇ-ਜਿੱਥੇ ਪੈਰ ਧਰੇਂ, ਚਾਨਣੀ ਵਿਛਾ ਦਿਆਂ
ਹਾਏ, ਤੋੜ ਕੇ ਮੈਂ ਚੰਨ ਤੇਰੀ ਤਲੀ 'ਤੇ ਟਿਕਾ ਦਿਆਂ
ਰਾਤ ਲੱਗੂਗੀ "ਸੁਹਾਗਣ", ਦਿਨ ਲੱਗੂ ਜਿਉਂ "ਪ੍ਰਹੁਣਾ" ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
ਹਾਏ, ਇੱਤਰਾਂ ਦਾ ਮੀਂਹ ਪਊ, ਸੋਨੇ ਦੀਆਂ ਕਣੀਆਂ
ਹਾਏ, ਹੋਣਗੀਆਂ ਓਦੋਂ ਸਾਡੀ ਜਿੰਦੜੀ 'ਤੇ ਬਣੀਆਂ
ਹੋ, ਪੁਰੇ ਦੀ ਹਵਾ ਚੱਲੂ, ਫ਼ੁੱਲ ਖਿੜ ਜਾਣਗੇ
ਬੇਮੌਸਮੀਂ ਬਹਾਰ ਆਊ, ਰਾਗ ਛਿੜ ਜਾਣਗੇ
ਮੈਂ ਸੱਤਰੰਗੀ ਪੀਂਘ ਉੱਤੇ ਜਾਨ ਨੂੰ ਬਠਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
ਮੈਂ ਬੱਦਲਾਂ ਨਾ' ਅੰਬਰਾਂ 'ਤੇ "ਜੀਅ ਆਇਆਂ ਨੂੰ" ਲਿਖਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
ਹਾਏ, ਸੁਰਗਾਂ ਦਾ ਬੂਹੇ ਤੇਰੇ ਵਾਸਤੇ ਖੁਲ੍ਹਾ ਦਿਆਂ
ਹਾਏ, ਝੱਲਣੇ ਨੂੰ ਪੱਖੀਆਂ ਨੀ ਪਰੀਆਂ ਨੂੰ ਲਾ ਦਿਆਂ
ਹੋ, ਦਿਲ ਦੀ ਉਮਰ ਨਾ ਕੋਈ, ਪਿਆਰ ਦੀ ਕੋਈ ਹੱਦ ਨਾ
ਹੋ, Arjan'an ਨਿੱਤ ਮੈਂ ਸਲਾਹਾਂ ਕਰਾਂ ਰੱਬ ਨਾ'
ਜਿੰਨ੍ਹਾਂ ਤੈਨੂੰ ਚਾਹਾਂ, ਕਿਸੇ ਨੇ ਵੀ ਕਿਸੇ ਨੂੰ ਨਾ ਚਾਹੁਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
ਮੈਂ ਬੱਦਲਾਂ ਤੋਂ ਅੰਬਰਾਂ 'ਤੇ "ਜੀਅ ਆਇਆਂ ਨੂੰ" ਲਿਖਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
"ਸਾਹ ਲਵੇਂ, ਖੜ੍ਹ ਜਾਵੇ", ਸਮੇਂ ਨੂੰ ਸਮਝਾਉਣਾ ਏਂ
ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ, ਤੂੰ ਜਦੋਂ ਆਉਣਾ ਏਂ
Hm-hm-hm, hm-hm-hm
Hm-hm, hm-hm-hm
Hm-hm-hm, hm-hm-hm, hm-hm
Written by: Arjan Dhillon
instagramSharePathic_arrow_out􀆄 copy􀐅􀋲

Loading...